Monday, December 5, 2011

ਦੂਜਾ ਬਨਵਾਸ - ਕੈਫੀ ਆਜ਼ਮੀ (ਪੰਜਾਬੀ ਤਰਜਮਾ)



ਇਹ ਕੈਫੀ ਆਜ਼ਮੀ ਦੀ ਮਸ਼ਹੂਰ ਨਜ਼ਮ ਦਾ ਪੰਜਾਬੀ ਤਰਜਮਾ ਕਰਨ ਦੀ ਇੱਕ ਕੋਸ਼ਿਸ਼ ਹੈ . ਮੈਂ ਸਕਿਬ ਮਕ਼ਸੂਦ ਜੀ ਦਾ ਧਨਵਾਦ ਕਰਨਾ ਚਾਵਾਂਗਾ ਜਿਹਨਾਂ ਨੇ ਮੈਨੂੰ ਇਹ ਕਰਨ ਲਈ ਪ੍ਰੇਰਿਤ ਕੀਤਾ .

ਰਾਮ ਬਨਵਾਸ ਤੋਂ ਜੜ ਵਾਪਸ ਘਰ ਵਿੱਚ ਆਏ 
ਯਾਦ ਜੰਗਲ ਬਹੁਤ ਆਏ ਜੜ ਨਗਰ ਵਿੱਚ ਆਏ
ਵਹਿੜੇ ਵਿੱਚ ਦੀਵਾਨਿਆਂ ਨੂੰ ਨੱਚਦੇ ਵੇਖਿਆ ਹੋਊ
6 ਦਿਸੰਬਰ ਨੂੰ ਸ਼੍ਰੀ ਰਾਮ ਣੇ ਸੋਚਿਆ ਹੋਊ
ਏਨੇ ਦੀਵਾਨੇ ਕਿਥੋਂ ਮੇਰੇ ਘਰ ਵਿੱਚ ਆਏ ?


ਜਿੱਥੇ ਰਾਮ ਦੇ ਪੈਰਾਂ ਦੇ ਨਿਸ਼ਾਨ ਚਮਕਦੇ ਸੀ
ਜਿੱਥੇ ਪਿਆਰ ਦੀ ਦੁਨੀਆਂ ਅੰਗੜਾਈ ਲੈਂਦੀ ਸੀ
ਕਿ ਧਰਮ ਹੈ ਓਹਨਾਂ ਦਾ, ਕਿ ਜ਼ਾਤ, ਇਹ ਜਾਣਦਾ ਕੌਣ
ਘਰ ਨਾ ਜਲਦਾ ਤਾਂ ਓਹਨਾਂ ਨੂੰ ਰਾਤ ਵਿੱਚ ਪਹਿਚਾਣਦਾ ਕੌਣ ?
ਘਰ ਜਲਾਉਣ ਨੂੰ ਮੇਰੇ, ਜਦੋਂ ਲੋਕ ਘਰ ਵਿੱਚ ਆਏ ,
ਸ਼ਾਕਾਹਾਰੀ ਐ ਮੇਰੇ ਦੋਸਤ ਤੁਹਾਡਾ ਖੰਜਰ


ਤੁਸੀਂ ਬਾਬਰ ਦੇ ਵੱਲ ਸਿੱਟੇ ਸੀ ਸਾਰੇ ਪੱਥਰ
ਮੇਰੇ ਸਿਰ ਦੀ ਗਲਤੀ ਹੈ ਕਿ ਜ਼ਖਮ ਸਿਰ ਵਿੱਚ ਆਏ
ਪੈਰ ਸਰਜੂ ਵਿੱਚ ਹਲੇ ਧੋਏ ਵੀ ਨੀ ਸੀ ਰਾਮ ਨੇ
ਕਿ ਓਥੇ ਦਿੱਸੇ ਗਹਿਰੇ ਧੱਬੇ ਖੂੰ ਦੇ
ਪੈਰ ਧੋਏ ਬਿਨਾਂ ਸਰਜੂ ਦੇ ਕਿਨਾਰੇ ਤੋਂ ਉੱਠੇ
ਰਾਮ ਇਹ ਕਹਿੰਦੇ ਹੋਏ ਆਪਣੇ ਬੂਹੇ ਤੋਂ ਉੱਠੇ
ਰਾਜਧਾਨੀ ਦੀ ਹਵਾ ਆਈ ਨਹੀਂ ਰਾਸ ਮੈਨੂੰ ,
6 ਦਿਸੰਬਰ ਨੂੰ ਮਿਲਿਆ ਦੂਜਾ ਬਨਵਾਸ ਮੈਨੂੰ .

No comments:

Post a Comment