ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ - ਏਨ੍ਰੀਕ਼ ਅਤੇ ਯੂਰੀ (Enrique And Yuri)
ਤਿੰਨ ਹਜਾਰ ਸਾਲ ਲੰਘ ਸਕਦੇ ਹਨ
ਤੂੰ ਹੋਰ ਬੁਲ੍ਹੀਆਂ ਚੁੰਮ ਸਕਦਾ ਹੈਂ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
.....
ਮੈਂ ਕੱਲ ਮਰ ਸਕਦੀ ਹਾਂ
ਮੇਰੀ ਆਤਮਾ ਨੂੰ ਨਸ਼ਟ ਕੀਤਾ ਜਾ ਸਕਦਾ ਹੈ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
.....
ਉਹ ਮੇਰੀ ਸਿਮਰਤੀ ਨੂੰ ਮਿਟਾ ਸਕਦੇ ਹਨ
ਉਹ ਮੈਥੋਂ ਤੇਰੀ ਦਾਸਤਾਨ ਚੁਰਾ ਸਕਦੇ ਹਨ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
.....
ਤੇਰੀ ਮੁਸਕਾਨ ਕਿਵੇਂ ਭੁੱਲ ਸਕਾਂਗੀ ਮੈਂ ?
ਭੁੱਲ ਸਕਾਂਗੀ ਕਿਵੇਂ ਮੈਂ ਤੇਰੀ ਤੱਕਣੀ ?
ਕਿਵੇਂ ਭੁਲਾਂ ਕਿ ਮੈਂ ਅਰਦਾਸ ਕੀਤੀ ਸੀ
ਕਿ ਤੂੰ ਜਾਵੇਂ ਨਾ ਦੂਰ ਮੈਥੋਂ
.....
ਤੇਰਾ ਪਾਗਲਪਨ ਕਿਵੇਂ ਭੁੱਲ ਸਕਾਂਗੀ ਮੈਂ ?
ਭੁੱਲ ਸਕਾਂਗੀ ਕਿਵੇਂ ਮੈਂ ਕਿ ਤੂੰ ਉੱਡ ਰਿਹਾ ਸੀ ?
ਕਿਵੇਂ ਭੁਲਾਂ ਕਿ ਮੈਂ ਹੁਣ ਵੀ ਕਰਾਂ ਪਿਆਰ ਤੈਨੂੰ
ਜਿੰਦ ਨਾਲੋਂ ਵੱਧ ਸਭ ਕਾਸੇ ਨਾਲੋਂ
.....
ਤਿੰਨ ਹਜਾਰ ਸਾਲ ਲੰਘ ਸਕਦੇ ਹਨ
ਤੂੰ ਹੋਰ ਬੁਲ੍ਹੀਆਂ ਚੁੰਮ ਸਕਦਾ ਹੈਂ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
.....
ਮੈਂ ਕੱਲ ਮਰ ਸਕਦੀ ਹਾਂ
ਮੇਰੀ ਆਤਮਾ ਨੂੰ ਨਸ਼ਟ ਕੀਤਾ ਜਾ ਸਕਦਾ ਹੈ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
.....
ਤੂੰ ਮੈਨੂੰ ਆਪਣੇ ਜੀਵਨ ਤੋਂ ਕੱਢ ਸਕਦਾ ਹੈਂ
ਤੂੰ ਮੁੱਕਰ ਸਕਦਾ ਹੈਂ ਕਿ ਸੀ ਤੈਨੂੰ ਮੇਰੇ ਨਾਲ ਪਿਆਰ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
ਤੈਨੂੰ ਪਤਾ ਹੈਂ ਕਿ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
.....
ਤੇਰੀ ਮੁਸਕਾਨ ਕਿਵੇਂ ਭੁੱਲ ਸਕਾਂਗੀ ਮੈਂ ?
ਭੁੱਲ ਸਕਾਂਗੀ ਕਿਵੇਂ ਮੈਂ ਤੇਰੀ ਤੱਕਣੀ ?
ਕਿਵੇਂ ਭੁਲਾਂ ਕਿ ਮੈਂ ਅਰਦਾਸ ਕੀਤੀ ਸੀ
ਕਿ ਤੂੰ ਜਾਵੇਂ ਨਾ ਦੂਰ ਮੈਥੋਂ
.....
ਤੇਰਾ ਪਾਗਲਪਨ ਕਿਵੇਂ ਭੁੱਲ ਸਕਾਂਗੀ ਮੈਂ ?
ਭੁੱਲ ਸਕਾਂਗੀ ਕਿਵੇਂ ਮੈਂ ਕਿ ਤੂੰ ਉੱਡ ਰਿਹਾ ਸੀ ?
ਕਿਵੇਂ ਭੁਲਾਂ ਕਿ ਮੈਂ ਹੁਣ ਵੀ ਕਰਾਂ ਪਿਆਰ ਤੈਨੂੰ
ਜਿੰਦ ਨਾਲੋਂ ਵੱਧ ਸਭ ਕਾਸੇ ਨਾਲੋਂ
.....
ਤਿੰਨ ਹਜਾਰ ਸਾਲ ਲੰਘ ਸਕਦੇ ਹਨ
ਤੂੰ ਹੋਰ ਬੁਲ੍ਹੀਆਂ ਚੁੰਮ ਸਕਦਾ ਹੈਂ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
ਪਰ ਮੈਂ ਤੈਨੂੰ ਕਦੇ ਨਹੀਂ ਭੁੱਲ ਸਕਾਂਗੀ
.....
No comments:
Post a Comment