ਪੇਪਰ - ਸਤਦੀਪ ਗਿੱਲ
ਇਹ ਕਵਿਤਾ ਮੈਂ ਆਈ ਆਈ ਟੀ ਤੇ ਪੇਪਰ ਦੌਰਾਨ ਲਿਖੀ ਸੀ । ਤੇ ਅੱਜ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ।
ਪੇਪਰ ਵਿੱਚ ਕੁਝ ਆਂਦਾ ਨਾ ਹੋਵੇ
ਦਿੱਲ ਕਿਸੇ ਨੂੰ ਚਾਹੁੰਦਾ ਨਾ ਹੋਵੇ
ਤਾਂ ਮਿੰਟ ਵੀ ਘੰਟਿਆਂ ਵਾਂਗ ਲੰਗਦੇ ਨੇ ।
ਅੱਖਾਂ ਚਾਰ ਚੁਫੇਰੇ ਘੁੰਮਦੀਆਂ
ਸਮਾਂ ਕੱਡਣ ਦਾ ਬਹਾਨਾ ਢੋਲਦੀਆਂ
ਅੱਜ ਤਾਂ ਇੰਜ ਜਾਪਦਾ ਜਿਵੇਂ ਨਾਗ ਮੈਨੂੰ ਡੰਗਦੇ ਨੇ ।
ਘਰੇ ਹੁਣ ਮੈਂ ਪਹੁੰਚ ਗਇਆ ਹਾਂ
ਕੰਪਿਉਟਰ ਤੇ ਹੁਣ ਬੇਠ ਗਇਆ ਹਾਂ
ਕਿਓਂ ਸਾਰੇ ਅੱਜ ਕੁਝ ਜਵਾਬ ਮੈਥੋਂ ਮੰਗਦੇ ਨੇ ।
ਸਮਾਂ ਕੱਡਣ ਦਾ ਤਰੀਕਾ ਲੱਭਿਆ
ਬੈਠ ਕਵਿਤਾ ਲਿਖਣ ਲੱਗਿਆ
ਪਰ ਕਿਉਂ ਅੱਜ ਅੱਖਰ ਵਰਕੇ ਤੇ ਉਤਰਣ ਤੋਂ ਸੰਗਦੇ ਨੇ ।
No comments:
Post a Comment