ਚਾਰਲੀ ਚੈਪਲਿਨ ਹੋਣ ਦਾ ਮਤਲਬ-ਸੂਰਜ ਪ੍ਰਕਾਸ਼
ਫ੍ਰੈਂਕ ਹੈਰੀਜ਼, ਚਾਰਲੀ ਚੈਪਲਿਨ ਦੇ ਸਮਕਾਲੀਨ ਲੇਖਕ ਅਤੇ ਪਤਰਕਾਰ ਨੇ ਆਪਣੀ ਕਿਤਾਬ ਚਾਰਲੀ ਚੈਪਲਿਨ ਨੂੰ ਭੇਜਦੇ ਹੋਏ ਉਸ ਤੇ ਨਿਮਨ ਲਿਖਿਤ ਪੰਕਤੀਆਂ ਲਿਖੀਆਂ ਸਨ: ਚਾਰਲੀ ਚੈਪਲਿਨ ਨੂੰ
ਉਹਨਾਂ ਕੁਛ ਵਿਅਕਤੀਆਂ ਵਿਚੋਂ ਇੱਕ ਜਿਹਨਾਂ ਨੇ ਬਿਨਾ ਵਾਕਫੀ ਦੇ ਵੀ ਮੇਰੀ ਸਹਾਇਤਾ ਕੀਤੀ ਸੀ, ਇੱਕ ਐਸੇ ਸ਼ਖਸ , ਹਾਸਰਸ ਵਿੱਚ ਜਿਹਨਾਂ ਦੀ ਦੁਰਲਭ ਕਲਾਤਮਕਤਾ ਦੀ ਮੈਂ ਹਮੇਸ਼ਾ ਸਰਾਹਨਾ ਕੀਤੀ ਹੈ, ਕਿਉਂਕਿ ਲੋਕਾਂ ਨੂੰ ਹਸਾਉਣ ਵਾਲੇ ਵਿਅਕਤੀ ਲੋਕਾਂ ਨੂੰ ਰੁਆਉਣ ਵਾਲੇ ਵਿਅਕਤੀਆਂ ਤੋਂ ਸ਼੍ਰੇਸ਼ਠ ਹੁੰਦੇ ਹਨ।
ਚਾਰਲੀ ਚੈਪਲਿਨ ਨੇ ਜੀਵਨਭਰ ਹਸਾਉਣ ਦਾ ਕੰਮ ਕੀਤਾ । ਦੁਨੀਆਂ ਭਰ ਦੇ ਲਈ। ਬਿਨਾ ਕਿਸੇ ਭੇਦ ਭਾਵ ਦੇ । ਉਹਨਾਂ ਨੇ ਰਾਜਿਆਂ ਨੂੰ ਵੀ ਹਸਾਇਆ ਅਤੇ ਰੰਕ ਨੂੰ ਵੀ ਹਸਾਇਆ । ਉਹਨਾਂ ਨੇ ਚਾਲੀ ਸਾਲ ਤਕ ਅਮਰੀਕਾ ਵਿੱਚ ਰਹਿੰਦੇ ਹੋਏ ਪੂਰੇ ਵਿਸ਼ਵ ਦੇ ਲਈ ਭਰਪੂਰ ਹਾਸੇ ਬਿਖੇਰੇ । ਉਹਨਾਂ ਨੇ ਆਪਣੇ ਬਟਲਰ ਨੂੰ ਵੀ ਹਸਾਇਆ , ਅਤੇ ਦੂਰ ਚੀਨ ਦੇ ਪ੍ਰਧਾਨ ਮੰਤ੍ਰੀ ਚਾਊ ਏਨ ਲਾਈ ਵੀ ਇਸ ਗੱਲ ਦੇ ਲਈ ਬੇਵਸ਼ ਹੋਏ ਕਿ ਵਿਸ਼ਵ ਸ਼ਾਂਤੀ ਦੇ , ਜੀਵਨ ਮਰਣ ਦੇ ਮਸਲੇ ਤੇ ਹੋ ਰਹੀ ਵਿਸ਼ਵ ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਉਹ ਖਾਸ ਤੌਰ ਤੇ ਮੰਗਵਾ ਕੇ ਚਾਰਲੀ ਚੈਪਲਿਨ ਦੀ ਫ਼ਿਲਮ ਦੇਖਣ ਅਤੇ ਚਾਰਲੀ ਦੇ ਇੰਤਜ਼ਾਰ ਵਿੱਚ ਆਪਣੇ ਘਰ ਦੀ ਪੌੜੀਆਂ ਉਤੇ ਖੜੇ ਰਹਿਣ ।
No comments:
Post a Comment